ਵੂਮੈਂਨ ਵੈਲਫੇਅਰ ਐਸੋਸੀਏਸ਼ਨ ਫਿਲੌਰ ਵਲੋਂ ਕੀਤਾ ਗਿਆ ਫਿਲੌਰ ਪ੍ਰਸ਼ਾਸਨ ਦਾ ਵਿਸ਼ੇਸ਼ ਸਨਮਾਨ 

ਵੂਮੈਂਨ ਵੈਲਫੇਅਰ ਐਸੋਸੀਏਸ਼ਨ ਫਿਲੌਰ ਵਲੋਂ ਕੀਤਾ ਗਿਆ ਫਿਲੌਰ ਪ੍ਰਸ਼ਾਸਨ ਦਾ ਵਿਸ਼ੇਸ਼ ਸਨਮਾਨ 

ਫਿਲੌਰ, 27 ਮਈ (ਚੰਦੜ੍ਹ) – ਅੱਜ ਸਥਾਨਕ ਵੂਮੈਨ ਵੈਲਫੇਅਰ ਐਸੋਸੀਏਸ਼ਨ ਫਿਲੌਰ ਵਲੋਂ ਸੂਬੇ ਸਮੇਤ ਦੇਸ਼ ਭਰ ਅੰਦਰ ਫੈਲ ਚੁੱਕੀ ਕੋਰੋਨਾ ਮਹਾਂਮਾਰੀ ਦੌਰਾਨ ਅੱਗੇ ਹੋ ਕੇ ਲੜਾਈ ਲੜਨ ਵਾਲੇ ਫਿਲੌਰ ਪ੍ਰਸ਼ਾਸਨ ਦਾ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਕੁਲਵਿੰਦਰ ਕੌਰ ਪ੍ਰਧਾਨ, ਮੈਡਮ ਗਰੇਵਾਲ ਵਾਈਸ ਪ੍ਰਧਾਨ, ਰੀਨਾ ਤਾਂਗੜੀ ਸਕੱਤਰ, ਸੁਸ਼ਮਾ ਗੋਇਲ ਖਜਾਨਚੀ, ਰੀਨਾ ਸੇਠੀ, ਚਾਰੂ ਚੌਹਾਨ ਅਤੇ ਉਨ੍ਹਾਂ ਦੀ ਟੀਮ ਵਲੋਂ ਸਿਵਲ ਹਸਪਤਾਲ ਫਿਲੌਰ ਦੇ ਐਸ.ਐਮ.ਓ ਅਸ਼ੋਕ ਕੁਮਾਰ, ਐਸ.ਡੀ.ਐਮ ਫਿਲੌਰ ਵਨੀਤ ਕੁਮਾਰ, ਡੀ.ਐਸ.ਪੀ ਦਵਿੰਦਰ ਸਿੰਘ ਅੱਤਰੀ, ਨਾਇਬ ਤਹਿਸੀਲਦਾਰ ਜਸਵਿੰਦਰ ਪਾਲ, ਐਸ.ਐਚ.ਓ ਫਿਲੌਰ ਮੁਖਤਿਆਰ ਸਿੰਘ, ਡਾਕਟਰਾਂ ਅਤੇ ਹੋਰ ਸਟਾਫ ਨੂੰ ਸਨਮਾਨਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੂਮੈਂਨ ਵੈਲਫੇਅਰ ਐਸੋਸੀਏਸ਼ਨ ਫਿਲੌਰ ਦੀ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਅਤੇ ਮੈਡਮ ਰੀਨਾ ਤਾਂਗੜੀ ਨੇ ਕਿਹਾ ਕਿ ਅੱਜ ਕੋਰੋਨਾ ਮਹਾਂਮਾਰੀ ਖ਼ਿਲਾਫ਼ ਪੂਰੀ ਦੁਨੀਆ ਜੰਗ ਲੜ ਰਹੀ ਹੈ ਅਤੇ ਸਥਾਨਕ ਫਿਲੌਰ ਪ੍ਰਸ਼ਾਸਨ ਵਲੋਂ ਜੋ ਕੋਰੋਨਾ ਤੇ ਕਾਬੂ ਪਾਉਣ ਲਈ ਜੋ ਮਿਹਨਤ ਕੀਤੀ ਗਈ ਹੈ ਉਹ ਕਾਬਲੇ ਤਾਰੀਫ਼ ਹੈ ਜਿਸ ਦੇ ਚੱਲਦੇ ਫਿਲੌਰ ਸ਼ਹਿਰ ਦਾ ਕੋਰੋਨਾ ਦੀ ਬਿਮਾਰੀ ਤੋ ਬਚਾਅ ਰਿਹਾ ਹੈ। ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਸਮੇਤ ਦੇਸ਼ ਭਰ ਅੰਦਰ ਲੜੀ ਜਾ ਰਹੀ ਕੋਰੋਨਾ ਖ਼ਿਲਾਫ਼ ਜੰਗ ਵਿਚ ਉਹ ਪ੍ਰਸ਼ਾਸਨ ਦਾ ਸਹਿਯੋਗ ਕਰਨ ਤਾਂ ਜੋ ਇਸ ਮਹਾਂਮਾਰੀ ਤੇ ਜਲਦ ਕਾਬੂ ਪਾਇਆ ਜਾ ਸਕੇ। ਉਨ੍ਹਾਂ ਅੰਤ ਵਿਚ ਕਿਹਾ ਕਿ ਇਸ ਜੰਗ ਖ਼ਿਲਾਫ਼ ਦੇਸ਼ ਦਾ ਸਾਥ ਦੇਣਾ ਹਰ ਦੇਸ਼ ਵਾਸੀ ਦਾ ਫਰਜ਼ ਹੈ ਜਿਸ ਨੂੰ ਬਾਖੂਬੀ ਨਿਭਾਉਣਾ ਚਾਹੀਦਾ ਹੈ। ਇਸ ਮੌਕੇ ਗੁਰਮੀਤ ਸਿੰਘ, ਡਾ ਕੁਲਦੀਪ ਕੁਮਾਰ, ਡਾ ਅਸ਼ਵਨੀ ਕੁਮਾਰ, ਡਾ ਅਵਤਾਰ ਚੰਦ, ਐਸ ਐਮ ੳ ਜਤਿੰਦਰ ਸਿੰਘ, ਮਨਦੀਪ ਗੋਰਾ ਤੇ ਹੋਰ ਹਾਜਿਰ ਸਨ।

super visa